07
May

ਰਾਸ਼ਟਰਵਿਆਪੀ ਲਾਕ ਡਾਊਨ ਦਾ ਤੀਜਾ ਪੜਾਅ

ਰਾਸ਼ਟਰਵਿਆਪੀ ਲਾਕ ਡਾਊਨ ਦਾ ਤੀਜਾ ਪੜਾਅ 4 ਮਈ ਨੂੰ ਸ਼ੁਰੂ ਹੋ ਗਿਆ।ਕਹਿਣ ਨੂੰ ਕੁਝ ਰਿਆਇਤਾਂ ਦਿੱਤੀਆ ਗਈਆਂ … ਪਤਾ ਨਹੀਂ ਲਗ ਰਿਹਾ ਕਿ ਰਿਆਇਤਾਂ ਦਿਤੀਆਂ ….. ਜਾਂ ਲਈਆਂ…… ਲਾਕ ਡਾਊਨ ਵਿਚ ਫਸੇ ਮਜ਼ਦੂਰਾਂ ਨੂੰ ਘਰ ਭੇਜਣ ਦੀ ਇਜਾਜ਼ਤ….ਕਿੰਨਾ ਸੁਖਦਾਈ ਫ਼ੈਸਲਾ ਜਾਪਦਾ ਹੈ……ਓਪਰੀ ਨਜ਼ਰੇ ਦੇਖਿਆਂ….ਬੇਚਾਰੇ ਘਰੀਂ ਪਹੁੰਚ ਜਾਣਗੇ ਆਪਣੇ ਬੱਚਿਆਂ ਕੋਲ….ਦੁੱਖ ਸੁੱਖ ਦਾ ਸਮਾਂ ਪਰਿਵਾਰ ਵਿਚ ਮਿਲ ਬੈਠ ਕੇ ਪਾਸ ਕਰਨ ਦਾ ਅਹਿਸਾਸ ਰੂਹ ਨੂੰ ਸਕੂਨ ਦਿੰਦਾ ਹੈ…..ਸਪੈਸ਼ਲ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ……ਮਜ਼ਦੂਰਾਂ ਦੀਆਂ ਸੂਚੀਆ ਬਣਾਉਣ ਦਾ ਤਹੱਈਆ……ਲੱਖਾਂ ਦੀ ਗਿਣਤੀ ਵਿਚ ਮਜ਼ਦੂਰ ਰਜਿਸਟਰੇਸ਼ਨ ਕੇਂਦਰਾਂ ‘ਤੇ ਇਕ ਦੂਜੇ ਦੇ ਮੋਢਿਆਂ ਉਪਰ ਦੀ ਚੜ੍ਹੇ ਹੋਏ ਹਨ……ਸੋਸ਼ਲ ਡਿਸਟੈਂਸਿੰਗ ਦਾ ਬੇੜਾ ਗ਼ਰਕ…..ਕੋਈ ਪਰਵਾਹ ਨਹੀਂ ਸੰਕਰਮਣ ਦੀ…….ਕੀ ਸੱਚਮੁੱਚ ਪਰਿਵਾਰਾਂ ਤੱਕ ਪਹੁੰਚਣ ਦੀ ਕਾਹਲ ਵਿਚ ਹਨ…..ਜਾਂ ਫਿਰ ?…… ਇਨ੍ਹਾਂ ਚੋਂ ਬਹੁਤਿਆਂ ਕੋਲ ਰਹਿਣ ਦਾ ਠਿਕਾਣਾ ਨਹੀਂ…..ਜਿਨ੍ਹਾਂ ਮਾਲਕਾਂ ਲਈ ਦਿਨ ਰਾਤ ਮਜ਼ਦੂਰੀ ਕਰਕੇ ਤਿਜੌਰੀਆਂ ਭਰਦੇ ਸਨ….ਕੱਢ ਦਿੱਤਾ ਸੀ ਉਨ੍ਹਾਂ ਨੇ ਪਹਿਲੇ ਦਿਨ ਹੀ….ਖ਼ਤਰਾ ਜੁ ਸੀ….ਗੰਦੇ ਮੰਦੇ ਮਜ਼ਦੂਰ ਕਰੋਨਾ ਦੀ ਲਾਗ ਲਾ ਸਕਦੇ ਸਨ…ਕੋਈ ਕਿਸੇ ਸੜਕ ਕਿਨਾਰੇ ਖੜੇ ਟਰੱਕ ਹੇਠਾਂ ਵੜ ਕੇ ਦਿਨ ਕੱਟ ਰਿਹਾ ਸੀ….ਕਈਆਂ ਨੂੰ ਫਲਾਈ ਓਵਰਾਂ ਦੇ ਹੇਠਾਂ ਸਿਰ ਢੱਕਣ ਮਿਲ ਗਿਆ ਸੀ…ਇਨ੍ਹਾਂ ਠਾਹਰਾਂ ਹੇਠ ਪਹਿਲਾਂ ਤੋਂ ਦਿਨ ਕਟੀ ਕਰਦੇ ਗ਼ਰੀਬਾਂ ਨੇ ਕੋਈ ਉਜਰ ਨਹੀਂ ਸੀ ਕੀਤਾ…. ਸਗੋਂ ਪਿਆਰ ਨਾਲ ਗਲੇ ਲਾਇਆ….ਕਹਿੰਦੇ ਨੇ ਦੁੱਖ ਦਾ ਸਮਾਂ ਮਿਲ ਕੇ ਕੱਟੋ ਤਾਂ ਸੌਖਾ ਨਿਕਲ ਜਾਂਦਾ…ਕੁਝ ਦਿਨ ਭੁੱਖਣ ਭਾਣੇ ਕੱਢੇ ਸਨ ਵਿਚਾਰਿਆਂ ਨੇ….. ਭੁਖ ਦੇ ਸਤਾਇਆਂ ਨੇ ਪੈਦਲ ਹੀ ਆਪਣੇ ਦੇਸ ਵੱਲ ਜਾਣ ਦੀ ਕੋਸ਼ਿਸ਼ ਕੀਤੀ…..ਜਿੰਦਗੀ ਦੀ ਆਸ…..ਸੈਂਕੜੇ ਹਜ਼ਾਰਾਂ ਮੀਲ ਲੰਬੇ ਰਸਤੇ ਦਾ ਵੀ ਡਰ ਖ਼ੌਫ ਨਹੀਂ… ਮੀਡੀਆ ਦਿਖਾਉਂਦਾ ਹੈ ਉਨ੍ਹਾਂ ਦੀ ਹਿਜਰਤ….ਮਸਾਲੇਦਾਰ ਭਾਸ਼ਾ…..ਦਿਲ ਟੁੰਬਵੇਂ ਵੀਜ਼ੁਅਲ…ਛੋਟੇ ਛੋਟੇ ਬੱਚਿਆਂ ਨੂੰ ਘਨੇੜੀ ਚੁੱਕੀ ਜਾਂਦੀਆਂ ਮਾਵਾਂ….ਪੈਰ ਘਸੀਟ ਘਸੀਟ ਤੁਰਦੇ ਬਜ਼ੁਰਗ……ਸਰਕਾਰਾਂ ਘਬਰਾਉਂਦੀਆਂ ਹਨ….ਕੌਮਾਂਤਰੀ ਪੱਧਰ ‘ਤੇ ਬਦਨਾਮੀ ਨਹੀਂ ਸਹੀ ਜਾਂਦੀ…..ਮਜ਼ਦੂ੍ਰਰਾਂ ਨੂੰ ਟਿਕੇ ਰਹਿਣ ਦ ਿਨਸੀਹਤ….ਰਾਸ਼ਨ ਪੁਚਾਉਣ ਦੇ ਵਾਅਦੇ….ਫ੍ਰੀ ਦਾ ਰਾਸ਼ਨ…ਉਹ ਵੀ ਸਰਕਾਰਾਂ ਕੋਲੋਂ…ਕਾਣੀ ਵੰਡ ਵੀ ਹੁੰਦੀ ਹੈ….ਫਿਰ ਵੀ ਟਿਕੇ ਹੋਏ ਹਨ……ਜ਼ੇਬਾਂ ਮਸਤਾਨੀਆਂ ਹੋ ਚੁਕੀਆਂ ਹਨ….ਇਕੱਲੇ ਸੁੱਕੇ ਰਾਸ਼ਨ ਨਾਲ ਤਾਂ ਨਹੀਂ ਨਾ ਸਰਦਾ….ਜੋ ਪੈਦਲ ਤੁਰੇ ਸਨ ਇਕਾ ਦੁੱਕਾ ਠਿਕਾਣੇ ਪਹੁੰਚ ਗਏ…ਬਹੁਤੇ ਭੁਖੇ ਪਿਆਸੇ ਰਸਤੇ ਵਿਚ ਹੀ ਰੱਬ ਨੂੰ ਪਿਆਰੇ ਹੋ ਗਏ…ਦੁਕਾਨਾ ਬੰਦ..ਰਸਤੇ ਵਿਚ ਕੌਣ ਸਹਾਰਾ ਬਣਦਾ….ਪੈਸੇ ਤਾਂ ਉਂਜ ਵੀ ਨਹੀਂ ਸਨ ਕੋਲੇ…
ਮਜ਼ਦੂਰ ਖੁਸ਼ ਹਨ….ਸਰਕਾਰਾਂ ਘਰ ਭੇਜਣ ਦੇ ਇੰਤਜ਼ਾਮ ਕਰ ਰਹੀਆਂ ਹਨ……ਸਰਕਾਰਾਂ ਖੁਸ਼ ਹਨ…..ਮੁਫ਼ਤ ਵਿਚ ਲੱਖਾਂ ਲੋਕਾਂ ਦੇ ਖਾਣੇ ਦੇ ਪ੍ਰਬੰਧ ਨਹੀਂ ਕਰਨੇ ਪੈਣਗੇ……ਡਿਗਦੀ ਆਰਥਿਕਤਾ ਇਸ ਦੀ ਆਗਿਆ ਵੀ ਤਾਂ ਨਹੀਂ ਸੀ ਦੇ ਰਹੀ…ਨਾਲੇ ਸ਼ਹਿਰਾਂ ਵਿਚ ਭੁੱਖੇ ਮਰੇ ਤਾਂ ਵੀ…..ਕਰੋਨਾ ਨਾਲ ਮਰੇ ਤਾਂ ਵੀ…ਬਦਨਾਮੀ ਅੰਤਰ ਰਾਸ਼ਟਰੀ ਪੱਧਰ ‘ਤੇ ਹੋਣੀ ਸੀ…ਦੂਰ ਦੁਰਾਡੇ ਪਿੰਡਾਂ ਵਿਚ ਭੁੱਖ ਨਾਲ ਮਰਨ ਜਾਂ ਬਿਮਾਰੀ ਨਾਲ…..ਸਗੋਂ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲਿਆਂ ਦੀ ਅਨੁਪਾਤ ਹੀ ਸੁਧਰੇਗੀ…ਤੇ ਟੀ.ਵੀ. ਉਤੇ ਲੋਕਾਈ ਨੂੰ ਸੰਬੋਧਿਤ ਹੁੰਦਾ ਸਿਆਸੀ ਰਹਿਨੁਮਾ ਸੱਭ ਕੁਝ ਕੰਟਰੋਲ ਹੇਠ ਹੋਣ ਦੇ ਦਮਗਜ਼ੇ ਮਾਰੇਗਾ…